ਅਨੋਖਾ ਪਿੰਡ ਜਿਥੇ ਬੇਟੀ ਦੇ ਜਨਮ ਤੇ ਲਗਾਉਣੇ ਪੈਂਦੇ ਹਨ 111 ਰੁੱਖ

ਰਾਜਸਥਾਨ ਦੇ ਰਾਜਸਾਮੰਦ ਜਿਲੇ ਵਿੱਚ ਇੱਕ ਪਿਪਲੰਤਰੀ ਨਾਂ ਦਾ ਪਿੰਡ ਹੈ ਜਿਥੇ ਪੰਚਾਇਤ ਨੇ ਕਨੂੰਨ ਬਣਾਇਆ ਹੈ ਕਿ ਜਦੋਂ ਵੀ ਉਸ ਪਿੰਡ ਵਿੱਚ ਕਿਸੇ ਦੇ ਘਰ ਕੁੜੀ ਦਾ ਜਨਮ ਹੁੰਦਾ ਉਸ ਘਰ ਨੂੰ 111 ਬੂੱਟੇ (ਨਿੰਮ , ਟਾਹਲੀ , ਅੰਬ , ਔਲਾ ਅਤੇ ਹੋਰ ਫਰੂਟ ) ਲਾਉਣਾ ਜਰੂਰੀ ਹੈ ਅਤੇ ਉਸ ਘਰ ਨੂੰ ਲਿਖਤੀ ਅਸ਼ਟਾਮ ਰੂਪ ਵਿੱਚ ਦੇਣਾ ਪੈਂਦਾ ਕਿ ਉਹ ਹਮੇਸ਼ਾਂ ਲਈ ਉਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੇ ਜਿੰਮੇਵਾਰ ਹਨ I

ਜੇ ਕੋਈ ਬੂੱਟਾ ਸੁੱਕ ਜਾਵੇ ਇਹ ਓਸੇ ਘਰ ਦੀ ਦੁਬਾਰਾ ਲਾਉਣ ਦੀ ਜਿੰਮੇਵਾਰੀ ਹੈ ਉਹ ਇਹ ਵੀ ਲਿੱਖ ਕੇ ਦਿੰਦੇ ਹਨ ਕਿ ਉਹ ਉਸ ਕੁੜੀ ਦਾ ਵਿਆਹ 18 ਸਾਲ ਤੋਂ ਪਹਿਲਾਂ ਨਹੀਂ ਕਰਨਗੇ ਅਤੇ ਉਸਦੀ ਪੜਾਈ ਬਿਨਾਂ ਕਿਸੇ ਰੁਕਾਵਟ ਜਾਰੀ ਰੱਖਣਗੇ I

ਇਸਦੇ ਬਦਲੇ ਪਿੰਡ ਵਾਲੇ ਆਪਸ ਵਿੱਚ 21000 ਰੁਪਏ ਦੀ ਉਗਰਾਹੀ ਕਰਕੇ ਅਤੇ 10000 ਰੁਪਏ ਕੁੜੀ ਦੇ ਮਾਂ ਬਾਪ ਤੋਂ ਲੈਕੇ ਕੁੱਲ 31000 ਰੁਪਏ ਕੁੜੀ ਦੇ ਨਾਂ ਤੇ 20 ਸਾਲ ਲਈ ਫਿਕਸ ਡਿਪੋਸਿਟ ਕਰ ਦਿੰਦੇ ਹਨ ਜੋ 20 ਸਾਲ ਬਾਅਦ ਉਸਦੀ ਪੜ੍ਹਾਈ ਅਤੇ ਵਿਆਹ ਲਈ ਹੀ ਮਿਲਦੇ ਹਨ ਇਸ ਪਿੰਡ ਵਿੱਚ ਔਸਤਨ ਸਾਲ ਵਿੱਚ 60 ਕੁੜੀਆਂ ਦਾ ਜੰਨਮ ਹੁੰਦਾ I

ਪਿਪਲੰਤਰੀ ਪਿੰਡ ਦੀ ਕੁੱਲ ਅਬਾਦੀ 8000 ਹੈ ਕਿਸੇ ਦੀ ਮੌਤ ਤੇ ਉਸ ਦੇ ਵਾਰਸਾਂ ਨੂੰ 11 ਬੂੱਟੇ ਲਾਉਣੇ ਲਾਜਵੀਂ ਹਨ ਓੰਜ ਵੀ ਲੋਕ ਹਰ ਗਮੀਂ ਖੁਸ਼ੀ ਦਿਨ ਤਿਓਹਾਰ ਤੇ ਬੂੱਟੇ ਲਾਓੰਦੇ ਰਹਿੰਦੇ ਹਨ ਇਹ ਬੂੱਟੇ ਲਾਉਣ ਦਾ ਮੁੱਢ ਪਿੰਡ ਦੇ ਸਾਬਕਾ ਸਰਪੰਚ ਸਿਆਮ ਸੁੰਦਰ ਪਾਲੀਵਾਲ ਨੇ ਕੁਝ ਸਾਲ ਪਹਿਲਾਂ ਆਪਣੀ ਧੀ ਕਿਰਨ ਦੀ ਮੌਤ ਤੋਂ ਬਾਅਦ ਸ਼ੁਰੂ ਕੀਤਾ ਸੀ I

ਇਸ ਪਿੰਡ ਨੇ ਇਵੇਂ ਕਰਦਿਆਂ ਪਿੱਛਲੇ 6 ਸਾਲਾਂ ਵਿੱਚ ਪਿੰਡ ਦੇ ਚੁਗਿਰਦੇ ਅਤੇ ਪੰਚਾਇਤੀ ਜਮੀਨ ਵਿੱਚ ਢਾਈ ਲੱਖ ਤੋਂ ਉੱਪਰ ਦਰੱਖਤ ਲੱਗ ਚੁਕੇ ਹਨ I ਇਹਨਾਂ ਬੂਟਿਆਂ ਨੂੰ ਸਿਓਂਕ ਤੋਂ ਬਚਾਉਣ ਲਈ ਇਹਨਾਂ ਦੇ ਵਿਚਕਾਰ ਢਾਈ ਲੱਖ ਤੋਂ ਜਿਆਦਾ ਐਲੋਵੇਰਾ. ( ਕੁਮਾਰਗੰਦ ) ਦੇ ਬੁੱਟੇ ਲਗਾਏ ਹਨ I

ਸਰਪੰਚ ਸ਼ਿਆਮ ਸੁੰਦਰ ਦੇ ਉੱਦਮ ਸਦਕਾ ਐਲੋਵੇਰਾ ਤੋਂ ਪਿੰਡ ਲਈ ਕਮਾਈ ਦਾ ਸਾਧਨ ਪੈਦਾ ਕਰਨ ਲਈ ਇਸਦੇ ਗੁੱਦੇ ਨੂੰ ਕਰੀਮ ,ਸ਼ੈਂਪੂ , ਸਾਬਣ, ਅਚਾਰ ਆਦਿ ਲਈ ਪਲਾਂਟ ਵੀ ਸ਼ੁਰੂ ਕੀਤਾ ਹੈ ਜੋ ਪਿੰਡ ਦੇ ਵਸਨੀਕ ਆਂਗਣਵਾੜੀ ਵਰਕਰਾਂ ਨਾਲ ਰੱਲ ਕੇ ਚਲਾਉਂਦੇ ਹਨ I ਐਲੋਵੇਰਾ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੈ I ਇਸ ਪਿੰਡ ਵਿੱਚ ਸ਼ਰਾਬ ਦੀ ਪਬੰਦੀ ਹੈ ਅਤੇ ਇਸਦੇ ਨਾਲ ਖੁਲੇ ਛੱਡ ਕੇ ਡੰਗਰ ਚਾਰਨ ਅਤੇ ਦਰੱਖਤ ਕੱਟਣ ਦੀ ਵੀ ਪਬੰਦੀ ਹੈ I ਪਿਛਲੇ 7-8 ਸਾਲ ਵਿੱਚ ਪਿੰਡ ਵਿੱਚ ਕਦੇ ਵੀ ਪੁਲਿਸ ਨਹੀਂ ਆਈ I.