ਖੇਤਾਂ ਵਿੱਚ ਸਪਰੇਅ ਕਰਨ ਲਈ ਸਭਤੋਂ ਵਧੀਆ ਜੁਗਾੜ, ਸਿਰਫ ਏਨੇ ਰੁਪਏ ਵਿੱਚ ਕਰੋ ਤਿਆਰ

ਅੱਜ ਦੇਸ ਸਮੇਂ ਵਿੱਚ ਕਿਸਾਨਾਂ ਨੂੰ ਖੇਤੀ ਵਿੱਚ ਕਾਫ਼ੀ ਖਰਚਾ ਕਰਨਾ ਪੈਂਦਾ ਹੈ ਅਤੇ ਨਾਲ ਹੀ ਕਾਫ਼ੀ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਹੀ ਕਿਸਾਨਾਂ ਨੂੰ ਚੰਗੀ ਆਮਦਨੀ ਹੁੰਦੀ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਜੁਗਾੜ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿਸਾਨਾਂ ਦਾ ਲੱਖਾਂ ਰੁਪਏ ਦਾ ਖਰਚਾ ਅਤੇ ਨਾਲ ਹੀ ਮਿਹਨਤ ਵੀ ਬਚਾਏਗਾ। ਕਿਸਾਨਾਂ ਨੂੰ ਅਕਸਰ ਫਸਲਾਂ ਉੱਤੇ ਸਪਰੇਅ ਕਰਨ ਲਈ ਕਾਫੀ ਭਾਰੇ ਟੈਂਕ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਚੱਲਣਾ ਪੈਂਦਾ ਹੈ।

ਇਸੇ ਤਰਾਂ ਪੂਰੇ ਖੇਤ ਵਿੱਚ ਸਪਰੇਅ ਕਰਨ ਲਈ ਲੇਬਰ ਨੂੰ ਲਗਾਉਣਾ ਪੈਂਦਾ ਹੈ ਜਿਸ ਵਿੱਚ ਕਾਫੀ ਜਿਆਦਾ ਖਰਚਾ ਹੁੰਦਾ ਹੈ। ਪਰ ਇਹ 7 ਫੁੱਟ ਦਾ ਜੁਗਾੜ ਕਿਸਾਨਾਂ ਦੇ ਸਪਰੇਅ ਕਰਨ ਦੇ ਕੰਮ ਨੂੰ ਬਿਲਕੁਲ ਆਸਾਨ ਕਰ ਦੇਵੇਗਾ ਅਤੇ ਨਾ ਤਾਂ ਕਿਸਾਨਾਂ ਨੂੰ ਭਾਰਾ ਟੈਂਕ ਚੁੱਕ ਕੇ ਚੱਲਣਾ ਪਵੇਗਾ ਅਤੇ ਨਾ ਹੀ ਲੇਬਰ ਦੀ ਜ਼ਰੂਰਤ ਹੋਵੇਗੀ।

ਖਾਸ ਗੱਲ ਇਹ ਹੈ ਕਿ ਕਿਸਾਨ ਇਸਨੂੰ ਹਰ ਇੱਕ ਫਸਲ ਵਿੱਚ ਸਪਰੇਅ ਕਰਨ ਲਈ ਇਸਤੇਮਾਲ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਜੁਗਾੜ ਦੇ ਨਾਲ ਇੱਕ 7 ਫੁੱਟ ਦਾ ਡੰਡਾ ਲਗਾਕੇ ਉਸਦੇ ਉੱਤੇ ਇੱਕ ਵੱਡੀ ਸਪਰੇਅ ਪਾਇਪ ਲਗਾਈ ਗਈ ਹੈ ਅਤੇ ਉੱਤੇ ਇੱਕ ਕਰਾਸ ਬਣਾਕੇ ਉਸਦੇ ਉੱਤੇ 3 ਸਪਰੇਅ ਨੋਜ਼ਲਾਂ ਲਗਾਈਆਂ ਗਈਆਂ ਹਨ। ਜੋ ਨੋਜ਼ਲ ਸਪਰੇਅ ਪੰਪ ਵਿੱਚ ਲੱਗੇ ਹੁੰਦੇ ਹਨ ਇਸ ਵਿੱਚ ਵੀ ਉਨ੍ਹਾਂ ਦਾ ਇਸਤੇਮਾਲ ਕੀਤਾ ਗਿਆ ਹੈ।

ਇਸਦੇ ਹੇਠਾਂ ਇੱਕ ਛੋਟੀ ਜਿਹੀ ਟ੍ਰਾਲੀ ਬਣਾਕੇ ਇੱਕ ਟਾਇਰ ਲਗਾ ਦਿੱਤਾ ਗਿਆ ਹੈ ਅਤੇ ਉਸਦੇ ਉੱਤੇ ਸਪਰੇਅ ਪੰਪ ਨੂੰ ਫਿੱਟ ਕੀਤਾ ਗਿਆ ਹੈ। ਇਸਨੂੰ ਚਲਾਉਣ ਲਈ ਪਿੱਛੇ ਹੈਂਡਲ ਦਿੱਤੇ ਗਏ ਹਨ ਅਤੇ ਕਿਸਾਨ ਇਸਨੂੰ ਬਹੁਤ ਆਸਾਨੀ ਨਾਲ ਬਹੁਤ ਘੱਟ ਮਿਹਨਤ ਵਿੱਚ ਚਲਾ ਸਕਦੇ ਹਨ। ਖਰਚੇ ਦੀ ਗੱਲ ਕਰੀਏ ਤਾਂ ਇਸ ਜੁਗਾੜ ਨੂੰ ਤਿਆਰ ਕਰਨ ਵਿੱਚ ਸਿਰਫ 2500 ਤੋਂ 3000 ਰੁਪਏ ਦਾ ਖਰਚਾ ਹੋਇਆ ਹੈ।

ਇਸਦੀ ਉਚਾਈ ਨੂੰ ਤੁਸੀ ਫਸਲ ਦੇ ਹਿਸਾਬ ਨਾਲ ਘੱਟ-ਵੱਧ ਵੀ ਕਰ ਸਕਦੇ ਹੋ। ਇਸ ਸਪ੍ਰੇ ਜੁਗਾੜ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com