ਭਾਰਤ ਦਾ ਪਹਿਲਾ 5G ਕੰਪਿਊਟਰ ਕਰਾਹਾ, 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਰਦਾ ਹੈ ਕੰਮ

ਅੱਜ ਦੇ ਸਮੇਂ ਵਿੱਚ ਖੇਤੀ ਕਾਫੀ ਆਧੁਨਿਕ ਹੋ ਚੁੱਕੀ ਹੈ ਅਤੇ ਕਈ ਨਵੇਂ ਅਤੇ ਸ਼ਾਨਦਾਰ ਖੇਤੀ ਸੰਦ ਆ ਰਹੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਲੇਜ਼ਰ ਲੈਵਲਰ ਦਿਖਾਉਣ ਜਾ ਰਹੇ ਹਾਂ ਜੋ ਕਿ ਤੁਸੀਂ ਅੱਜ ਤੱਕ ਪੂਰੇ ਭਾਰਤ ਵਿੱਚ ਨਹੀਂ ਦੇਖਿਆ ਹੋਵੇਗਾ ਅਤੇ ਕਿਸਾਨਾਂ ਲਈ ਇਹ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਕਿਸਾਨ ਵੀਰਾਂ ਨੇ ਅੱਜ ਤੱਕ ਕਈ ਪ੍ਰਕਾਰ ਦੇ ਲੇਜ਼ਰ ਲੈਵਲਰ ਦੇਖੇ ਹੋਣਗੇ ਪਰ ਇਸ ਤਰਾਂ ਦਾ ਲੇਜ਼ਰ ਲੈਵਲਰ ਭਾਰਤ ਵਿੱਚ ਪਹਿਲੀ ਵਾਰ ਆਇਆ ਹੈ।

ਇਸਨੂੰ 5G ਲੇਜ਼ਰ ਲੈਵਲਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਜਿਹੜੇ ਫ਼ੀਚਰ ਇਸ ਵਿੱਚ ਦਿੱਤੇ ਗਏ ਹਨ ਉਹ ਅੱਜ ਤੱਕ ਕਿਸੇ ਵੀ ਲੇਜ਼ਰ ਲੈਵਲਰ ਵਿੱਚ ਦੇਖਣ ਨੂੰ ਨਹੀਂ ਮਿਲੇ। ਇਸ ਲੇਜ਼ਲ ਲੈਵਲਰ ਦਾ ਨਾਮ ਗ੍ਰੀਨ ਲੈਂਡ ਲੇਜ਼ਰ ਲੈਵਲਰ ਹੈ ਅਤੇ ਇਸਨੂੰ ਪੰਜਾਬ ਦੇ ਇੱਕ ਮਕੈਨਿਕ ਵੱਲੋਂ ਹੀ ਬਣਾਇਆ ਗਿਆ ਹੈ। ਇਸ ਵਿੱਚ ਆਮ ਲੇਜ਼ਰ ਲੈਵਲਰ ਤੋਂ ਕੀਤੇ ਜਿਆਦਾ ਫੀਚਰਸ ਦਿੱਤੇ ਗਏ ਹਨ ਅਤੇ ਇਸਦੀ ਕੰਮ ਕਰਨ ਦੀ ਸਮਰੱਥਾ ਵੀ ਜਿਆਦਾ ਹੈ।

ਤੁਸੀਂ ਜਾਣਕੇ ਹੈਰਾਨ ਹੋਵੋਗੇ ਕਿ ਇਹ ਲੇਜ਼ਰ ਲੈਵਲਰ ਲਗਭਗ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਖੇਤ ਵਿੱਚ ਕੰਮ ਕਰ ਸਕਦਾ ਹੈ। ਇਸ ਦਾ ਸਾਈਜ਼ 7 ਫੁੱਟ ਦਾ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਇਸਦੇ ਸਾਈਜ਼ ਨੂੰ ਵੱਡਾ ਵੀ ਕਰ ਸਕਦੇ ਹੋ। ਸਿਰਫ ਕਿੱਟ ਬਦਲਕੇ ਇਸਨੂੰ 8 ਫੁੱਟ ਜਾਂ 9 ਫੁੱਟ ਵੀ ਕੀਤਾ ਜਾ ਸਕਦਾ ਹੈ। ਇਹ 6 ਟਾਇਰਾਂ ਵਾਲਾ ਲੇਜ਼ਰ ਲੈਵਲਰ ਹੈ ਅਤੇ ਇਸਨੂੰ ਕਾਫੀ ਚੀਜਾਂ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ।

ਜਿਥੇ ਦੂਸਰੇ ਆਮ ਲੇਜ਼ਰ ਲੈਵਲਰ ਨਾਲ ਖੇਤ ਨੂੰ ਪੱਧਰ ਕਰਨ ਲਈ ਇੱਕ ਘੰਟਾ ਲਗਦਾ ਹੈ ਉੱਥੇ ਹੀ ਉਹੀ ਕੰਮ ਇਹ ਸਿਰਫ ਅੱਧੇ ਘੰਟੇ ਵਿੱਚ ਯਾਨੀ ਅੱਧੇ ਸਮੇਂ ਵਿੱਚ ਕਰ ਸਕਦਾ ਹੈ। ਕਿਸਾਨ ਇਸਨੂੰ ਆਰਡਰ ਦੇਕੇ ਤਿਆਰ ਕਰਵਾ ਸਕਦੇ ਹਨ ਅਤੇ ਸਿਰਫ 7 ਤੋਂ 8 ਦਿਨ ਦੇ ਵਿੱਚ ਵਿੱਚ ਤੁਹਾਨੂੰ ਇਹ ਲੇਜ਼ਰ ਲੈਵਲਰ ਮਿਲ ਜਾਵੇਗਾ। ਇਸਦੀ ਬਾਕੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com