4.42 ਲੱਖ ‘ਚ ਵਿਕੀ ਮੋਹਰਾ ਨਸਲ ਦੀ ਮੱਝ ,ਇਹ ਹਨ ਮੱਝ ਦੇ ਗੁਣ

March 1, 2018

ਕੁਰਾਲੀ ਦੀ ਪਸ਼ੂ ਮੰਡੀ ਵਿਖੇ ਮੋਹਰਾ ਨਸਲ ਦੀ 4.42 ਲੱਖ ‘ਚ ਵਿਕੀ ਇਕ ਮੱਝ ਅੱਜ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣੀ ਰਹੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਵਪਾਰੀ ਰਵਿੰਦਰ ਸਿੰਘ ਵਾਸੀ ਮੁੰਧੋਂ ਸੰਗਤੀਆਂ ਨੇ ਦੱਸਿਆ ਕਿ ਉਹ ਮੋਹਰਾ ਨਸਲ ਦੀ ਮੱਝ ਸਥਾਨਕ ਪਸ਼ੂ ਮੰਡੀ ਵਿਖੇ ਵੇਚਣ ਲਈ ਲੈ ਕੇ ਗਿਆ ਸੀ |

ਉਸ ਨੇ ਦੱਸਿਆ ਕਿ ਦੂਜੇ ਸੂਏ ਵਾਲੀ ਇਹ ਮੱਝ ਤਿੰਨ ਦਿਨ ਪਹਿਲਾਂ ਹੀ ਸੂਈ ਸੀ ਅਤੇ ਸੂਣ ਤੋਂ ਤਿੰਨ ਦਿਨਾਂ ਬਾਅਦ ਇਸ ਦੇ ਥੱਲੇ੍ ਕਰੀਬ 20 ਲੀਟਰ ਦੁੱਧ ਹੈ | ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੱਝ 25 ਤੋਂ 27 ਲੀਟਰ ਦੁੱਧ ਦੇਵੇਗੀ | ( ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ )ਉਨ੍ਹਾਂ ਦੱਸਿਆ ਕਿ ਮੱਝ ਦੇ ਗੁਣ ਦੇਖ ਕੇ ਇਸ ਨੂੰ ਬਲਵੀਰ ਸਿੰਘ ਨੇ 4.42 ਲੱਖ ਦੀ ਵੱਡੀ ਕੀਮਤ ‘ਤੇ ਖ਼ਰੀਦ ਲਿਆ |

ਇਸੇ ਦੌਰਾਨ ਮੱਝ ਖ਼ਰੀਦਣ ਵਾਲੇ ਬਲਵੀਰ ਸਿੰਘ ਚੀਮਾ ਵਾਸੀ ਕਰਤਾਰਪੁਰ ਨੇ ਦੱਸਿਆ ਕਿ ਮੱਝ ਦੀ ਨਸਲ ਅਤੇ ਦੁੱਧ ਦੇਖ ਕੇ ਹੀ ਉਨ੍ਹਾਂ ਨੇ ਇਸ ਉੱਤੇ ਇੰਨੀ ਕੀਮਤ ਲਗਾਈ ਹੈ | ਉਨ੍ਹਾਂ ਕਿਹਾ ਕਿ ਉਹ ਡੇਅਰੀ ਦਾ ਧੰਦਾ ਕਰਦੇ ਹਨ ਅਤੇ ਇਹ ਮੱਝ ਧੰਦੇ ਲਈ ਲਾਹੇਵੰਦ ਸਾਬਤ ਹੋਵੇਗੀ | ਬਲਵੀਰ ਸਿੰਘ ਨੇ ਦੱਸਿਆ ਕਿ ਉਹ ਵਧੀਆ ਨਸਲ ਦੇ ਪਸ਼ੂ ਖ਼ਰੀਦਣ ਦਾ ਸ਼ੌਕੀਨ ਹੈ |