ਇਹ ਕਿਸਾਨ ਚਲਾ ਰਿਹਾ ਹੈ 1900 ਮੱਝਾਂ-ਗਾਵਾਂ ਦਾ ਡੇਅਰੀ ਫਾਰਮ, ਰੋਜ਼ਾਨਾ ਹੁੰਦਾ ਹੈ 3000 ਲੀਟਰ ਦੁੱਧ ਦਾ ਉਤਪਾਦਨ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਲਗਭਗ 1900 ਤੋਂ 2000 ਮੱਝਾਂ/ਗਾਵਾਂ ਨਾਲ ਆਪਣਾ ਡੇਅਰੀ ਫਾਰਮ ਚਲਾ ਰਿਹਾ ਹੈ। ਇਸ ਕਿਸਾਨ ਦਾ ਨਾਮ ਮਹਿੰਦਰ ਸਿੰਘ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਉਸਨੇ 2008 ਵਿੱਚ ਲਗਭਗ 100 ਪਸ਼ੂਆਂ ਤੋਂ ਸ਼ੁਰੂਆਤ ਕੀਤੀ ਸੀ। ਇਸ ਕਿਸਾਨ ਦੇ ਫਾਰਮ ਦਾ ਹਰ ਇੱਕ ਪਸ਼ੂ ਲਗਭਗ 15 ਲੀਟਰ ਰੋਜ਼ਾਨਾ ਤੋਂ ਵੀ ਜਿਆਦਾ ਦੁੱਧ ਦੇ ਰਿਹਾ ਹੈ।

ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਪਸ਼ੂਆਂ ਨੂੰ ਮੱਕੇ ਤੋਂ ਤਿਆਰ ਕੀਤਾ ਹੋਇਆ ਸਾਇਲੇਜ ਯਾਨੀ ਅਚਾਰ ਖਵਾਉਂਦੇ ਹਨ। ਕਿਉਂਕਿ ਇੰਨੇ ਜਿਆਦਾ ਪਸ਼ੂਆਂ ਲਈ ਹਰਾ ਚਾਰ ਪੂਰਾ ਕਰਨਾ ਬਹੁਤ ਮੁਸ਼ਕਿਲ ਹੈ ਇਸ ਲਈ ਹਰੇ ਚਾਰੇ ਦੀ ਬਜਾਏ ਸਾਇਲੇਜ ਦੇ ਇਸਤੇਮਾਲ ਨਾਲ ਖਰਚਾ ਵੀ ਘਟਦਾ ਹੈ ਅਤੇ ਪਸ਼ੂ ਦਾ ਦੁੱਧ ਵੀ ਵਧਦਾ ਹੈ। ਇੰਨੇ ਪਸ਼ੂ ਰੱਖਣ ਦੇ ਬਾਵਜੂਦ ਵੀ ਇਸ ਫਾਰਮ ਦੇ ਮੈਨੇਜਮੈਂਟ ਵਿਚ ਕੋਈ ਗੜਬੜ ਨਹੀਂ ਹੁੰਦੀ ਅਤੇ ਬਹੁਤ ਵਧੀਆ ਤਰੀਕੇ ਨਾਲ ਇਹ ਫਾਰਮ ਚੱਲ ਰਿਹਾ ਹੈ।

ਸਬਤੋਂ ਵੱਡੀ ਗੱਲ ਇਹ ਹੈ ਕਿ ਇੰਨੇ ਪਸ਼ੂ ਹੋਣ ਦੇ ਬਾਅਦ ਵੀ ਇਸ ਫਾਰਮ ਵਿਚ ਦੁੱਧ ਚੋਣ ਵਾਲੀ ਮਸ਼ੀਨ ਦਾ ਇਸਤੇਮਾਲ ਨਹੀਂ ਹੁੰਦਾ ਸਗੋਂ ਹਰ ਇੱਕ ਪਸ਼ੂ ਦਾ ਦੁੱਧ ਹੱਥਾਂ ਨਾਲ ਹੀ ਚੋਇਆ ਜਾਂਦਾ ਹੈ। ਮਹਿੰਦਰ ਸਿੰਘ ਜੀ ਦਾ ਮੰਨਣਾ ਹੈ ਕਿ ਮਸ਼ੀਨ ਦੇ ਇਸਤੇਮਾਲ ਨਾਲ ਪਸ਼ੂਆਂ ਦੇ ਥਣ ਖਰਾਬ ਹੋ ਜਾਂਦੇ ਹਨ। ਮਸ਼ੀਨ ਦੇ ਇਸਤੇਮਾਲ ਨਾਲ ਪਸ਼ੂਆਂ ਵਿੱਚ ਹੋਰ ਵੀ ਕਈ ਤਰਾਂ ਦੀਆਂ ਬਿਮਾਰੀਆਂ ਬਣਨ ਦਾ ਡਰ ਰਹਿੰਦਾ ਹੈ। ਇਸ ਫਾਰਮ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com